Home / 1947 / ਰੱਖੜੀ ਦਾ ਧਾਗਾ ਸਰਹੱਦਾਂ ਨਹੀਂ ਦੇਖਦਾ, ਭਾਵੇਂ ਫਾਂਸੀ ਹੀ ਕਿਉਂ ਨਾ ਲੱਗ ਜਾਵੇ

ਰੱਖੜੀ ਦਾ ਧਾਗਾ ਸਰਹੱਦਾਂ ਨਹੀਂ ਦੇਖਦਾ, ਭਾਵੇਂ ਫਾਂਸੀ ਹੀ ਕਿਉਂ ਨਾ ਲੱਗ ਜਾਵੇ

ਰੇਸ਼ਮ ਦਾ ਧਾਗਾ ਸਰਹੱਦਾਂ ਨੂੰ ਨਹੀਂ ਮੰਨਦਾ। ਰੱਖੜੀ ‘ਤੇ ਭੈਣ ਤੋਂ ਆਪਣੇ ਗੁੱਟ ‘ਤੇ ਰੱਖੜੀ ਬਨਾਉਣ ਦੀ ਇੱਛਾ ਲਈ ਸਰਹੱਦ ਪਾਰ ਕਰਨ ਤੋਂ ਵੀ ਇਸ ਭਰਾ ਨੂੰ ਡਰ ਨਹੀਂ ਲੱਗਦਾ। ਇਹ ਪਿਆਰ ਭਰਾ ਜਜ਼ਬਾ ਦੇਖਣ ਨੂੰ ਮਿਲੇਗਾ ‘ਭਾਗ ਮਿਲਖਾ ਭਾਗ’ ਫੇਮ ਚਾਈਲਟ ਆਰਟਿਸਟ ਜਪਤੇਜ ਸਿੰਘ ਦੀ ਆਉਣ ਵਾਲੀ ਪੰਜਾਬੀ ਫਿਲਮ ‘ਚ।
ਇਸ ਫਿਲਮ ‘ਚ ਉਹ ਭੈਣ ਤੋਂ ਰੱਖੜੀ ਬਨਵਾਉਣ ਲਈ ਸੁਰੰਗ ਖੋਦ ਕੇ ਪਾਕਿਸਤਾਨ ਪਹੁੰਚ ਜਾਂਦਾ ਹੈ। ਪਾਕਿਸਤਾਨ ‘ਚ ਭੈਣ ਨੂੰ ਲੱਭਦੇ ਹੋਏ ਉਸ ਦਾ ਸਾਹਮਣਾ ਪਾਕਿਸਤਾਨ ਪੁਲਸ ਨਾਲ ਹੁੰਦਾ ਹੈ, ਜੋ ਉਸ ਨੂੰ ਦੇਸ਼ਧ੍ਰੋਹੀ ਐਲਾਨ ਕੇ ਫਾਂਸੀ ‘ਤੇ ਚੜ੍ਹਾ ਦਿੰਦੀ ਹੈ। ਸ਼ੁੱਕਰਵਾਰ ਨੂੰ ਜਪਤੇਜ ਦੀ ਪਹਿਲੀ ਪੰਜਾਬੀ ਫਿਲਮ ਦਾ ਮਿਊਜ਼ਿਕ ਲਾਂਚ ਕੀਤਾ ਗਿਆ।
ਇਸ ਦੌਰਾਨ ਜਪਤੇਜ ਨੇ ਕਿਹਾ ਕਿ ਫਿਲਮ 1947 ਦੀ ਵੰਡ ‘ਤੇ ਆਧਾਰਿਤ ਹੈ। ਫਿਲਮ ਦੇ ਪੋਸਟਰ ਅਤੇ ਮਿਊਜ਼ੀਕਲ ਲਾਂਚ ‘ਚ ਨਿਰਦੇਸ਼ ਅਤੇ ਲੇਖਕ ਅਵਤਾਰ ਸਿੰਘ, ਐਕਟਰ ਕਰਤਾਰ ਚੀਮਾ, ਜਪਤੇਜ ਸਿੰਘ, ਅਮਨ ਗਰੇਵਾਲ ਅਤੇ ਪ੍ਰੋਡਿਊਸਰ ਰਾਮ ਸਿੱਧੂ ਵੀ ਸ਼ਾਮਲ ਹਨ।

Mitti Na Pharol Jogiya

About admin

Leave a Reply

Your email address will not be published. Required fields are marked *

*

Scroll To Top