Home / News / ਰਿਸ਼ਤੇਦਾਰ ਕੁੜੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਪੰਜਾਬੀ ਨੂੰ 3 ਮਹੀਨੇ ਦੀ ਕੈਦ

ਰਿਸ਼ਤੇਦਾਰ ਕੁੜੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਪੰਜਾਬੀ ਨੂੰ 3 ਮਹੀਨੇ ਦੀ ਕੈਦ

ਕੈਲਗਰੀ, 9 ਅਗਸਤ (ਜਸਜੀਤ ਸਿੰਘ ਧਾਮੀ)-ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਇਕ 26 ਸਾਲਾ ਨੌਜਵਾਨ ਪੰਜਾਬਣ ਕੁੜੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ calgaryਅਦਾਲਤ ਨੇ ਇਸ ਮਾਮਲੇ ਵਿਚ ਮੁੱਖ ਦੋਸ਼ੀ ਬਲਸ਼ੇਰ ਸਿੰਘ ਬੰਦੇਸ਼ਾ ਨੂੰ 3 ਮਹੀਨੇ ਲਈ ਜੇਲ੍ਹ ਭੇਜ ਦਿੱਤਾ ਹੈ | ਪਿਛਲੇ ਸਾਲ ਇਹ ਮਾਮਲਾ ਉਸ ਸਮੇਂ ਚਰਚਾ ਵਿਚ ਆਇਆ ਸੀ, ਜਦੋਂ ਰਮਨਦੀਪ ਕੌਰ ਨਾਮੀ ਲੜਕੀ ਨੇ ਆਪਣੇ ਰਿਸ਼ਤੇਦਾਰਾਂ ਦੀ ਪਸੰਦ ਦੇ ਲੜਕੇ ਨਾਲ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਜਿਸ ‘ਤੇ ਇਸ ਨੌਜਵਾਨ ਲੜਕੀ ਦੀ ਘਰ ਵਿਚ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਸੀ | ਕੁੜੀ ਦੀ ਕੁੱਟਮਾਰ ਕਰਨ ਵਾਲਿਆਂ ਵਿਚ ਬੰਦੇਸ਼ਾ ਤੋਂ ਇਲਾਵਾ ਉਸ ਦਾ ਭਰਾ ਕਮਲਦੀਪ ਸਿੰਘ ਬੰਦੇਸ਼ਾ, ਭੈਣ ਜਸਬੀਰ ਕੌਰ ਸਿੱਧੂ ਤੇ ਬਲਸ਼ੇਰ ਦਾ ਪਿਤਾ ਗੁਰਚਰਨ ਸਿੰਘ ਬੰਦੇਸ਼ਾ ਸ਼ਾਮਿਲ ਸਨ | ਰਮਨਦੀਪ ਕੌਰ ਨੇ ਔਰਤਾਂ ਦੀ ਭਲਾਈ ਲਈ ਇਕ ਕੇਂਦਰ ਵਿਚ ਪਨਾਹ ਲੈ ਕੇ ਆਪਣੀ ਜਾਨ ਬਚਾਈ ਸੀ | ਪਿਛਲੇ ਸਾਲ ਫਰਵਰੀ ਵਿਚ ਅਦਾਲਤ ਨੇ ਬਲਸ਼ੇਰ ਸਿੰਘ ਬੰਦੇਸ਼ਾ ਦੀ ਸਖ਼ਤ ਖਿਚਾਈ ਕੀਤੀ ਸੀ ਜਿਸ ਕਾਰਨ ਉਸ ਨੂੰ ਅਦਾਲਤ ਵਿਚ ਸ਼ਰਮਸਾਰ ਹੋਣਾ ਪਿਆ ਸੀ ਕਿਉਂਕਿ ਬੰਦੇਸ਼ਾ ਸਮਾਜ ਵਿਚ ਇਕ ਸਮਾਜ-ਸੇਵੀ ਵਜੋਂ ਵਿਚਰਦਾ ਹੈ | ਮਾਣਯੋਗ ਜੱਜ ਮਾਰਸ਼ਾ ਐਰਬ ਨੇ 3 ਮਹੀਨੇ ਦੀ ਸਜ਼ਾ ਸੁਣਾਈ ਸੀ, ਪਰ ਨਾਲ ਨੇਕ ਚਾਲ ਚੱਲਣੀ ਦੀ ਚਿਤਾਵਨੀ ਦੇ ਕੇ ਸਜ਼ਾ ਤੋਂ ਰਾਹਤ ਦੇ ਦਿੱਤੀ ਸੀ ਪਰ ਬੀਤੇ ਦਿਨ ਅਲਬਰਟਾ ਦੀ ਇਕ ਅਦਾਲਤ ਨੇ ਬਲਸ਼ੇਰ ਸਿੰਘ ਦੀ ਸਜ਼ਾ ਨੂੰ ਕੈਦ ਵਿਚ ਬਦਲ ਕੇ ਉਸ ਨੂੰ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ | ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਉਸ ਦਾ ਗੁਨਾਹ ਗੰਭੀਰ ਹੈ, ਇਸ ਲਈ ਉਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ |

About admin

Leave a Reply

Your email address will not be published. Required fields are marked *

*

Scroll To Top