Home / News / ਮੰਗੇਤਰ ਨੂੰ ਧੋਖੇ ਨਾਲ ਘਰ ਬੁਲਾਕੇ ਕੀਤਾ ਬੇਰਹਿਮੀ ਨਾਲ ਕਤਲ

ਮੰਗੇਤਰ ਨੂੰ ਧੋਖੇ ਨਾਲ ਘਰ ਬੁਲਾਕੇ ਕੀਤਾ ਬੇਰਹਿਮੀ ਨਾਲ ਕਤਲ

ਮੰਗੇਤਰ ਨੂੰ ਧੋਖੇ ਨਾਲ ਘਰ ਬੁਲਾਕੇ ਕੀਤਾ ਬੇਰਹਿਮੀ ਨਾਲ ਕਤਲ

ਮੰਗੇਤਰ ਨੂੰ ਧੋਖੇ ਨਾਲ ਘਰ ਬੁਲਾਕੇ ਕੀਤਾ ਬੇਰਹਿਮੀ ਨਾਲ ਕਤਲ

ਸ਼ਾਹਕੋਟ, 31 ਮਈ (ਸਚਦੇਵਾ, ਬਾਂਸਲ, ਲਵਲੀ)-ਨੌਜਵਾਨ ਲੜਕੇ ਨੂੰ ਘਰ ਬੁਲਾ ਕੇ ਉਸ ਨੂੰ ਬੇਰਹਿਮੀ ਨਾਲ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪੁਲਿਸ ਨੇ ਇਸ ਕੇਸ ਦਾ ਖ਼ੁਲਾਸਾ ਕਰਕੇ ਚਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਡੀ.ਐੱਸ.ਪੀ. ਹਰਪ੍ਰੀਤ ਸਿੰਘ ਬੈਨੀਪਾਲ ਤੇ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਲਹਿੰਬਰ ਸਿੰਘ ਪਿੰਡ ਪੰਧੇਰ ਨੇ ਬਿਆਨ ਲਿਖਵਾਇਆ ਸੀ ਕਿ ਉਸ ਦਾ ਲੜਕਾ ਮਨਜਿੰਦਰ ਸਿੰਘ ਜੋ ਮਾਡਲਿੰਗ ਕਰਦਾ ਸੀ, ਉਸ ਦੀ ਮੰਗਣੀ ਕਮਲਜੀਤ ਕੌਰ ਉਰਫ਼ ਗੁਰਵਿੰਦਰ ਕੌਰ ਪੁੱਤਰੀ ਗੁਰਦਰਸ਼ਨ ਦਾਸ ਵਾਸੀ ਬੜਾ ਪਿੰਡ (ਗੁਰਾਇਆ) ਨਾਲ ਹੋਈ ਸੀ ਜੋ 13 ਮਾਰਚ ਨੂੰ ਘਰੋਂ ਕਮਲਜੀਤ ਦੇ ਬੁਲਾਉਣ ‘ਤੇ ਬੜਾ ਪਿੰਡ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ | ਇਸ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ | ਇਸ ਕੇਸ ਦੀ ਤਫ਼ਤੀਸ਼ ਐੱਸ.ਐੱਸ.ਪੀ. (ਦਿਹਾਤੀ) ਜਲੰਧਰ ਯੁਰਿੰਦਰ ਸਿੰਘ ਹੇਅਰ ਨੇ ਬਣਾਈ ਗਈ ਟੀਮ ਹਰਜਿੰਦਰ ਸਿੰਘ ਐੱਸ.ਪੀ. (ਡੀ), ਮੁਖਵਿੰਦਰ ਸਿੰਘ ਐੱਸ.ਪੀ. (ਦਿਹਾਤੀ), ਡੀ.ਐੱਸ.ਪੀ. ਹਰਪ੍ਰੀਤ ਸਿੰਘ ਬੈਨੀਪਾਲ ਅਤੇ ਗੁਰਾਇਆ ਦੇ ਐੱਸ.ਐੱਚ.ਓ. ਸਰਬਜੀਤ ਰਾਏ, ਸੀ.ਆਈ.ਏ. ਸਟਾਫ਼ (ਦਿਹਾਤੀ) ਜਲੰਧਰ ਦੇ ਇੰਚਾਰਜ ਅੰਗਰੇਜ਼ ਸਿੰਘ ਅਤੇ ਇੰਚਾਰਜ ਮਹਿਲਾ ਸੈੱਲ (ਦਿਹਾਤੀ) ‘ਤੇ ਆਧਾਰਿਤ ਸਪੈਸ਼ਲ ਇੰਵੈਸਟੀਗੇਸ਼ਨ ਨੂੰ ਸੌਾਪ ਕੇ ਤਫ਼ਤੀਸ਼ ਕਰਨ ਦੀ ਹਦਾਇਤ ਕੀਤੀ ਸੀ | ਇਸ ਟੀਮ ਦੀ ਪੜਤਾਲ ਕਰਨ ‘ਤੇ ਕਮਲਜੀਤ ਕੌਰ ਜਿਸ ਨਾਲ ਮਨਜਿੰਦਰ ਸਿੰਘ ਦੀ ਮੰਗਣੀ ਹੋਈ ਸੀ, ਪਰ ਉਹ ਹੁਣ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੰੁਦਾ ਸੀ, ਮਨਜਿੰਦਰ ਸਿੰਘ ਕੋਲ ਇਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਨ, ਜਿਸ ਕਰਕੇ ਕਮਲਜੀਤ ਕੌਰ ਨੂੰ ਧਮਕੀ ਦਿੰਦਾ ਸੀ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਤਸਵੀਰਾਂ ਇੰਟਰਨੈੱਟ ‘ਤੇ ਪਾ ਦੇਵਾਂਗਾ | ਕਮਲਜੀਤ ਨੇ ਇਨ੍ਹਾਂ ਤਸਵੀਰਾਂ ਦੇ ਡਰ ਤੋਂ ਬਹਾਨੇ ਨਾਲ ਟੈਲੀਫ਼ੋਨ ਕਰਕੇ ਮਨਜਿੰਦਰ ਸਿੰਘ ਨੂੰ ਆਪਣੇ ਘਰ ਪਿੰਡ ਬੜਾ ਵਿਖੇ ਬੁਲਾਇਆ ਤੇ ਕਮਲਜੀਤ ਕੌਰ ਤੇ ਇਸ ਦੇ ਭਰਾ ਦਪਿੰਦਰ ਦਾਸ ਉਰਫ਼ ਲਵਲੀ ਮਾਤਾ ਅਵਿਨਾਸ਼ ਕੌਰ ਤੇ ਪਿਤਾ ਗੁਰਦਰਸ਼ਨ ਦਾਸ ਆਪਣੇ ਦੋ ਨੌਕਰਾਂ ਰਾਮੂ ਤੇ ਮੇਵਾ ਨਾਲ ਮਿਲ ਕੇ ਮਨਜਿੰਦਰ ਸਿੰਘ ਦੇ ਸਿਰ ‘ਤੇ ਰਾਡ ਮਾਰ ਕੇ ਉਸ ਨੂੰ ਖ਼ਾਲੀ ਬੈੱਡ ‘ਚ ਪਾ ਕੇ ਉਸ ਉਪਰ ਲੱਕੜਾਂ ਸੁੱਟ ਕੇ ਤੇਲ ਪਾ ਕੇ ਅੱਗ ਲੱਗਾ ਦਿੱਤੀ ਤੇ ਸੁਆਹ ਕਮਾਲਪੁਰ ਨਹਿਰ (ਨੇੜੇ ਬੜਾ ਪਿੰਡ) ਵਿਚ ਰੌੜ ਦਿੱਤਾ | ਇਸ ਮੁਕੱਦਮੇ ‘ਚ ਦੋਸ਼ੀ ਕਮਲਜੀਤ ਕੌਰ, ਅਵਿਨਾਸ਼ ਕੌਰ, ਦਪਿੰਦਰ ਦਾਸ, ਤੇ ਨੌਕਰ ਰਾਮੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਜਾ ਸਕਿਆ |

 

Source: Ajit Jalandhar

About admin

Leave a Reply

Your email address will not be published. Required fields are marked *

*

Scroll To Top