Home / News / ਮੈਂ ਹਾਂ ਸਰਬਜੀਤ ਦੀ ਅਸਲੀ ਭੈਣ : ਬਲਜਿੰਦਰ ਕੌਰ

ਮੈਂ ਹਾਂ ਸਰਬਜੀਤ ਦੀ ਅਸਲੀ ਭੈਣ : ਬਲਜਿੰਦਰ ਕੌਰ

ਭਰਾ ਚਰਨਜੀਤ ਨੇ ਕਿਹਾ- ਨਹੀਂ ਸਰਬਜੀਤ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ !
ਲੁਧਿਆਣਾ :– ਆਪਣੇ ਆਪ ਨੂੰ ਸਰਬਜੀਤ ਸਿੰਘ ਦੀ ਭੈਣ ਦੱਸ ਕੇ ਪਹਿਲਾਂ ਹੀ ਨਵੀਂ ਬਹਿਸ ਛੇੜ ਚੁੱਕੀ ਬਲਜਿੰਦਰ ਕੌਰ ਅੱਜ ਆਪਣੇ ਇਸ ਦਾਅਵੇ ਨੂੰ ਹੋਰ ਪੁਖਤਾ ਕਰਨ ਲਈ ਪ੍ਰੈੱਸ ਦੇ ਰੂ-ਬ-ਰੂ ਹੋਈ।  ਸਥਾਨਕ ਜਮਾਲਪੁਰ ਵਿਖੇ ਸਥਿਤ ਵਾਲਮੀਕਿ ਭਵਨ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਦੀ ਜੇਲ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਰਿਹਾਈ ਲਈ ਜੱਦੋ-ਜਹਿਦ ਕਰਨ ਵਾਲੀ ਦਲਬੀਰ ਕੌਰ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਬਲਜਿੰਦਰ ਕੌਰ ਨੇ ਕਿਹਾ ਕਿ ਦਲਬੀਰ ਕੌਰ ਨੇ ਸਰਬਜੀਤ ਸਿੰਘ ਦੀ ਮੌਤ ਦਾ ਸੌਦਾ Sarabjitਕੀਤਾ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਇਕੱਲੀ ਦਲਬੀਰ ਕੌਰ ਨੇ ਕਰੋੜਾਂ-ਅਰਬਾਂ ਦੀ ਆਬਾਦੀ ਵਾਲੇ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਨੂੰ ਕਥਿਤ ਗੁੰਮਰਾਹ ਕੀਤਾ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਸਾਡਾ ਪਰਿਵਾਰ 1984 ‘ਚ ਹੋਏ ਦੰਗਿਆਂ ਤੋਂ ਬਾਅਦ ਲੁਧਿਆਣੇ ਆ ਗਿਆ ਸੀ। ਉਸ ਤੋਂ ਬਾਅਦ 1992 ‘ਚ ਦਲਬੀਰ ਕੌਰ ਸਾਡੇ ਘਰ ਆਈ ਅਤੇ ਸਾਨੂੰ ਕਿਹਾ ਕਿ ਤੁਸੀਂ ਸਰਬਜੀਤ ਨਾਲ ਸਬੰਧਿਤ ਸਾਰੇ ਸਬੂਤ ਮੈਨੂੰ ਦੇ ਦੇਵੋ ਮੈਂ ਸਰਬਜੀਤ ਸਿੰਘ ਨੂੰ ਪਾਕਿਸਤਾਨ ਦੀ ਜੇਲ ‘ਚੋਂ ਰਿਹਾਅ ਕਰਵਾ ਕੇ ਲਿਆਵਾਂਗੀ। ਇਸ ਕਾਰਨ ਮੇਰੀ ਮਾਤਾ ਨੇ ਉਸ ਉਪਰ ਵਿਸ਼ਵਾਸ ਕੀਤਾ ਅਤੇ ਸਰਬਜੀਤ ਨਾਲ ਸਬੰਧਿਤ ਸਾਰੇ ਸਬੂਤ ਦਲਬੀਰ ਕੌਰ ਨੂੰ ਸੌਂਪ ਦਿੱਤੇ ਪਰ ਇਸ ਤੋਂ ਬਾਅਦ ਉਸ ਨੇ ਸਾਡੇ ਨਾਲ ਅਜਿਹਾ ਵਿਸ਼ਵਾਸਘਾਤ ਕੀਤਾ ਕਿ ਸਾਨੂੰ ਪੂਰੀ ਤਰ੍ਹਾਂ ਦਬਾ ਦਿੱਤਾ। ਸਾਡੇ ਪਰਿਵਾਰ ਨੂੰ ਸਰਬਜੀਤ ਦੇ ਸਸਕਾਰ ‘ਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ।
ਭਰਾ ਨੇ ਭੈਣ ਦੇ ਦਾਅਵੇ ਦੱਸੇ ਝੂਠੇ : ਪ੍ਰੈੱਸ ਕਾਨਫਰੰਸ ਤੋਂ ਬਾਅਦ ‘ਜਗ ਬਾਣੀ’ ਦਫਤਰ ਪਹੁੰਚੇ ਬਲਜਿੰਦਰ ਕੌਰ ਦੇ ਵੱਡੇ ਭਰਾ ਚਰਨਜੀਤ ਸਿੰਘ ਨੇ ਆਪਣੀ ਭੈਣ ਦੇ ਦਾਅਵਿਆਂ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਸਰਬਜੀਤ ਸਿੰਘ ਦਾ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਹੈ ਕਿਉਂਕਿ ਸਰਬਜੀਤ ਸਿੰਘ ਸਾਡੇ ਪਰਿਵਾਰ ‘ਚ ਪੈਦਾ ਨਹੀਂ ਹੋਇਆ ਪਰ ਮੈਂ ਨਹੀਂ ਜਾਣਦਾ ਕਿ ਬਲਜਿੰਦਰ ਕੌਰ ਅਜਿਹਾ ਕਿਉਂ ਕਰ ਰਹੀ ਹੈ? ਪਰ ਸੱਚਾਈ ਇਹੀ ਹੈ ਕਿ ਸਰਬਜੀਤ ਸਾਡਾ ਭਰਾ ਨਹੀਂ। ਸਾਡੇ ਪਿਤਾ ਜਾਂ ਮਾਤਾ ਨੇ ਕਦੇ ਵੀ ਸਾਨੂੰ ਸਰਬਜੀਤ ਬਾਰੇ ਕੋਈ ਵੀ ਗੱਲ ਨਹੀਂ ਦੱਸੀ। ਸਾਡੇ ਪਰਿਵਾਰ ਦੇ ਰਾਸ਼ਨ ਕਾਰਡ ‘ਚ ਵੀ ਸਰਬਜੀਤ ਸਿੰਘ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਬਲਜਿੰਦਰ ਕੌਰ ਵਲੋਂ ’84 ਦੇ ਦੰਗਿਆਂ ‘ਚ ਆਪਣੇ ਦੋ ਭਰਾਵਾਂ ਦੇ ਮਰਨ ਦੇ ਦਾਅਵੇ ਨੂੰ ਵੀ ਝੁਠਲਾਉਂਦੇ ਹੋਏ ਕਿਹਾ ਕਿ ਇਹ ਦਾਅਵਾ ਬਿਲਕੁਲ ਹੀ ਝੂਠਾ ਹੈ ਕਿਉਂਕਿ ਸਾਡੇ ਵੱਡੇ ਭਰਾ ਜਤਿੰਦਰ ਸਿੰਘ ਦੀ ਮੌਤ 1986 ‘ਚ ਹੋਈ ਸੀ, ਜਦਕਿ ਪੁਪਿੰਦਰ ਸਿੰਘ ਅਤੇ ਅਜੀਤ ਸਿੰਘ ਦੀ ਮੌਤ 1987 ‘ਚ ਹੋਈ ਸੀ।  ਚਰਨਜੀਤ ਸਿੰਘ ਨੇ ਕਿਹਾ ਕਿ ਬਲਜਿੰਦਰ ਕੌਰ ਕੋਰਾ ਝੂਠ ਬੋਲ ਰਹੀ ਹੈ।

About admin

Leave a Reply

Your email address will not be published. Required fields are marked *

*

Scroll To Top