Home / News / ਪੰਜਾਬ ਪੁਲਿਸ ਦੀ ਏ.ਕੇ.47 ਦੀਆਂ ਗੋਲੀਆਂ ਨਾਲ ਭਾਈ ਜਸਪਾਲ ਸਿੰਘ ਦੇ ਸ਼ਹੀਦ ਹੋਣ ਦੀ ਹੋਈ ਪੁਸ਼ਟੀ ।

ਪੰਜਾਬ ਪੁਲਿਸ ਦੀ ਏ.ਕੇ.47 ਦੀਆਂ ਗੋਲੀਆਂ ਨਾਲ ਭਾਈ ਜਸਪਾਲ ਸਿੰਘ ਦੇ ਸ਼ਹੀਦ ਹੋਣ ਦੀ ਹੋਈ ਪੁਸ਼ਟੀ ।

Sister-of-Shaheed-Bhai-Jaspal-Singh-Jiਚੰਡੀਗੜ੍ਹ, 27 ਜਨਵਰੀ –ਗੁਰਦਾਸਪੁਰ ਗੋਲੀ ਕਾਾਡ ‘ਚ ਮਾਰੇ ਗਏ ਇਕ ਸਿੱਖ ਨੌਜਵਾਨ ਅਤੇ ਇੱਕ ਜ਼ਖ਼ਮੀ ਦੇ ਸਰੀਰ ‘ਚੋਂ ਮਿਲੀਆਂ ਗੋਲੀਆਂ ਪੰਜਾਬ ਪੁਲਿਸ ਨਾਲ ਸਬੰਧਿਤ ਏ. ਕੇ.-47 ਰਾਈਫਲਾਂ ਦੀਆਂ ਹੀ ਹੋਣ ਦੀ ਪੁਸ਼ਟੀ ਹੋ ਗਈ ਹੈ | ਇਹ ਖ਼ੁਲਾਸਾ ਸੀ. ਐਫ਼. ਐੱਸ. ਐਲ. (ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ) ਸੈਕਟਰ-36ਏ, ਚੰਡੀਗੜ੍ਹ ਵੱਲੋਂ ਪੰਜਾਬ ਪੁਲਿਸ ਦੀਆਂ 71 ਏ. ਕੇ.- 47 ਰਾਈਫਲਾਂ ਦੀ ਪਿਛਲੇ ਮਹੀਨਿਆਂ ਦੌਰਾਨ ਕੀਤੀ ਉੱਚ ਪੱਧਰੀ ਜਾਂਚ ਮਗਰੋਂ ਹੋਇਆ ਹੈ, ਜਿਸ ਦੀ ਜਾਣਕਾਰੀ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਹੈ | ਹਾਈਕੋਰਟ ਦੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਵੱਲੋਂ ਅੱਜ ਇਹ ਕੇਸ ਸੁਣਿਆ ਗਿਆ | ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਰਾਜ ਸਰਕਾਰ ਗੁਰਦਾਸਪੁਰ ਦੇ ਤਤਕਾਲੀ ਐੱਸ. ਐੱਸ. ਪੀ. ਵਰਿੰਦਰਪਾਲ ਸਿੰਘ ਅਤੇ ਡੀ.ਐੱਸ.ਪੀ. ਮਨਪ੍ਰੀਤ ਸਿੰਘ ਿਖ਼ਲਾਫ਼ ਵਿਭਾਗੀ ਜਾਂਚ ਕਰ ਰਹੀ ਹੈ ਅਤੇ ਇਸ ਵਾਸਤੇ ਉਸਨੂੰ ਹੋਰ ਦੋ ਮਹੀਨੇ ਦੀ ਮੋਹਲਤ ਚਾਹੀਦੀ ਹੈ | ਇਸ ਤੋਂ ਇਲਾਵਾ ਜਾਂਚ ਨੂੰ ਲੈ ਕੇ ਹੁਣ ਤੱਕ ਹੁੰਦੀ ਆਈ ਕੋਤਾਹੀ ਅਤੇ ਹੋਰਨਾਂ ਊਣਤਾਈਆਂ ਵਜੋਂ ਅੰਡਰ ਸੈਕਟਰੀ (ਗ੍ਰਹਿ) ਸੇਵਾ ਸਿੰਘ ਦੀ ਇੱਕ ਸਾਲਾਨਾ ਇੰਕਰੀਮੈਂਟ ਰੋਕਣ ਦਾ ਫ਼ੈਸਲਾ ਕਰ ਲਿਆ ਗਿਆ ਹੈ ਅਤੇ ਡਿਊਟੀ ‘ਚ ਲਾਪ੍ਰਵਾਹੀ ਕਰਕੇ ਪੀ. ਸੀ. ਐੱਸ. ਤੇਜਿੰਦਰਪਾਲ ਸਿੰਘ ਿਖ਼ਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਹਾਈਕੋਰਟ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਬਕਾ ਆਈ. ਏ. ਐੱਸ. ਸੀ. ਐੱਸ. ਤਲਵਾੜ ਦੀ ਥਾਂ ਹੁਣ ਸਾਬਕਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ. ਸੀ. ਗੁਪਤਾ ਨੂੰ ਜਾਂਚ ਅਧਿਕਾਰੀ ਲਾਇਆ ਗਿਆ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ. ਐਫ਼. ਐੱਸ. ਐਲ. ਵੱਲੋਂ ਪਿਛਲੇ ਮਹੀਨੇ ਦੌਰਾਨ ਹੀ ਇਹ ਜਾਂਚ ਰਿਪੋਰਟ ਪੰਜਾਬ ਪੁਲਿਸ ਨੂੰ ਸੌਾਪੀ ਜਾ ਚੁੱਕੀ ਹੈ¢ ਇਸ ਤੋਂ ਪਹਿਲਾਾ ਪੰਜਾਬ ਦੇ ਡੀ. ਆਈ. ਜੀ. ਬਲਕਾਰ ਸਿੰਘ ਸਿੱਧੂ ਵੱਲੋਂ ਵੀ ਹਾਈਕੋਰਟ ਦੇ ਉਕਤ ਬੈਂਚ ਕੋਲ ਇੱਕ ਹਲਫ਼ਨਾਮਾ ਵੀ ਦਾਇਰ ਕੀਤਾ ਜਾ ਚੁੱਕਾ ਹੈ |

About admin

Leave a Reply

Your email address will not be published. Required fields are marked *

*

Scroll To Top