Home / News / ਕਿਸੇ ਦਾ ਪਿਓ ਵੀ ਮੇਰੇ ‘ਤੇ ਫਿਲਮ ਨਹੀਂ ਬਣਾ ਸਕਦਾ—ਹਨੀ ਸਿੰਘ

ਕਿਸੇ ਦਾ ਪਿਓ ਵੀ ਮੇਰੇ ‘ਤੇ ਫਿਲਮ ਨਹੀਂ ਬਣਾ ਸਕਦਾ—ਹਨੀ ਸਿੰਘ

ਮੁੰਬਈ—ਮਸ਼ਹੂਰ ਰੈਪ ਸਟਾਰ ਯੋ-ਯੋ ਹਨੀ ਸਿੰਘ ਹਮੇਸ਼ਾ ਹੀ ਮੀਡੀਆ ਦੀਆਂ ਖਬਰਾਂ ‘ਚ ਘਿਰਿਆ ਰਹਿੰਦਾ ਹੈ। ਅਸ਼ਲੀਲ ਗਾਣੇ ਗਾਉਣ ਕਾਰਨ ਲੋਕਾਂ ਨੇ ਉਸ ਨੂੰ ਪਸੰਦ ਕਰਨਾ ਘੱਟ ਕਰ ਦਿੱਤਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਲੱਖਾਂ ਦੀ ਗਿਣਤੀ ‘ਚ ਲੋਕ ਉਸ ਦੇ ਗਾਣਿਆਂ ‘ਤੇ ਝੂਮਣ ਲੱਗ ਪੈਂਦੇ ਸਨ ਅਤੇ ਉਸ ਨੂੰ ਇਕ ਵਧੀਆ ਗਾਇਕ ਮੰਨਦੇ ਸਨ ਪਰ ਸਮੇਂ ਦੇ honey__singhਨਾਲ-ਨਾਲ ਹਨੀ ਸਿੰਘ ਦੀ ਲੋਕਪ੍ਰਿਯਤਾ ਲੋਕਾਂ ‘ਚ ਘਟਦੀ ਜਾ ਰਹੀ ਹੈ। ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲਾ ਹਨੀ ਸਿੰਘ ਹੁਣ ਆਪਣੇ ਇਕ ਨਵੇਂ ਬਿਆਨ ਕਾਰਨ ਫਿਰ ਸੁਰਖੀਆਂ ‘ਚ ਆ ਗਿਆ ਹੈ। ਹਨੀ ਸਿੰਘ ਦਾ ਕਹਿਣਾ ਹੈ ਕਿ ਕਿਸੇ ਦਾ ਪਿਓ ਵੀ ਉਸ ‘ਤੇ ਫਿਲਮ ਨਹੀਂ ਬਣਾ ਸਕਦਾ। ਇਸ ਗੱਲ ਦਾ ਖੁਲਾਸਾ ਮੀਡੀਆ ਦੀਆਂ ਰਿਪੋਰਟਾਂ ‘ਚ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਯੂ-ਟਿਊਬ ‘ਤੇ ਪਾਏ ਗਏ ਆਪਣੇ ਗਾਣੇ ‘ਮੈਂ ਬਲਾਤਕਾਰੀ ਹੂੰ’ ਨੂੰ ਲੈ ਕੇ ਹਨੀ ਸਿੰਘ ਜੇਲ ਅਤੇ ਅਦਾਲਤ ਦੇ ਕਾਫੀ ਚੱਕਰ ਲਾ ਚੁੱਕਾ ਹੈ ਅਤੇ ਲੋਕਾਂ ‘ਚ ਕਾਫੀ ਬਦਨਾਮੀ ਖੱਟ ਚੁੱਕਾ ਹੈ। ਹੁਣ ਹਾਲ ਹੀ ‘ਚ ਕਿਸੇ ਨੇ ਹਨੀ ਸਿੰਘ ਦੀ ਵਾਲ ‘ਤੇ ਟਵੀਟ ਕੀਤਾ ਹੈ ਕਿ ਯੋ-ਯੋ ਹਨੀ ਸਿੰਘ ‘ਤੇ ਜਲਦੀ ਹੀ ਇਕ ਫਿਲਮ ਬਣ ਰਹੀ ਹੈ। ਇਸ ਦਾ ਜਵਾਬ ਹਨੀ ਸਿੰਘ ਨੇ ਇਹ ਦਿੱਤਾ ਹੈ ਕਿ ਉਹ ਕਿਸੇ ਦੇ ਪਿਓ ਨੂੰ ਵੀ ਆਪਣੇ ‘ਤੇ ਫਿਲਮ ਨਹੀਂ ਬਣਾਉਣ ਦੇਵੇਗਾ।

About admin

Leave a Reply

Your email address will not be published. Required fields are marked *

*

Scroll To Top