Home / News / ਆਸ਼ੂਤੋਸ਼ ਦੇ ਮਰਨੇ ਦੀ ਖਬਰ ਹਾਲੇ ਸ਼ੱਕ ਦੇ ਘੇਰੇ ਵਿੱਚ ਡੇਰੇ ਨੇ ਕਿਹਾ ਕਿ ਉਹ ਮਰੇ ਨਹੀਂ ਸਮਾਧੀ ਵਿੱਚ ਹਨ ।

ਆਸ਼ੂਤੋਸ਼ ਦੇ ਮਰਨੇ ਦੀ ਖਬਰ ਹਾਲੇ ਸ਼ੱਕ ਦੇ ਘੇਰੇ ਵਿੱਚ ਡੇਰੇ ਨੇ ਕਿਹਾ ਕਿ ਉਹ ਮਰੇ ਨਹੀਂ ਸਮਾਧੀ ਵਿੱਚ ਹਨ ।

2014_1image_13_41_472294866ashutosh-llਜਲੰਧਰ- ਜਿਲੇ ਦੇ ਪ੍ਰਾਚੀਨ ਅਤੇ ਇਤਿਹਾਸਕ ਨਗਰ ਨੂਰਮਹਿਲ ‘ਚ ਸਥਿਤ ‘ਦਿਵਿਆ ਜਯੋਤੀ ਜਾਗ੍ਰਿਤੀ’ ਸੰਸਥਾ ਦੇ ਮੁਖੀ ਸ਼੍ਰੀ ਆਸ਼ੂਤੋਸ਼  ਅਖੌਤੀ ਮਹਾਰਾਜ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਡੂੰਘੀ ਸਮਾਧੀ ‘ਚ ਚੱਲੇ ਗਏ। ਇਸ ਸਮਾਧੀ ਦੇ ਲੱਛਣ ਲਗਭਗ ਮੌਤ ਵਰਗੇ ਹੋਣ ਕਾਰਨ ਸਾਰੇ ਪਾਸੇ ਇਹ ਖ਼ਬਰ ਫੈਲ ਗਈ ਕਿ ਆਸ਼ੂਤੋਸ਼ ਜੀ ਸਵਰਗਵਾਸ ਹੋ ਗਏ ਹਨ। ਮੀਡੀਆ ਨੇ ਉਨ੍ਹਾਂ ਦੇ ਸਵਰਗਵਾਸ ਹੋਣ ਦੀ ਖ਼ਬਰ ਜਾਰੀ ਕਰ ਦਿੱਤੀ।

ਇਸ ਦੌਰਾਨ ਸੰਸਥਾ ਵਲੋਂ ਬਕਾਇਦਾ ਇਕ ਪੱਤਰ ਜਾਰੀ ਕਰਕੇ ਆਸ਼ੂਤੋਸ਼  ਦੇ ‘ਮਰੇ’ ਹੋਣ ਸੰਬੰਧੀ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਮਹਾਰਾਜ ਜੀ ਸਮੁੱਚੇ ਸੰਸਾਰ ਦੀ ਭਲਾਈ ਅਤੇ ਸ਼ਾਂਤੀ ਦਾ ਨਾਸ਼ ਕਰਨ  ਲਈ ਧਿਆਨ ਲਾਉਣ ਕਰਕੇ ਡੂੰਘੀ ਸਮਾਧੀ ਦੀ ਸਥਿਤੀ ‘ਚ ਚੱਲੇ ਗਏ ਹਨ। ਪੱਤਰ ‘ਚ ਕਿਹਾ ਗਿਆ ਹੈ ਕਿ ਡੂੰਘੀ ਸਮਾਧੀ ਦੀ ਹਾਲਤ ‘ਚ ਸਰੀਰ ਦੀਆਂ ਬਹੁਤੀਆਂ ਕਿਰਿਆਵਾਂ ਰੁਕ ਜਾਂਦੀਆਂ ਹਨ ਜਾਂ ਮੱਠੀਆਂ ਹੋ ਜਾਂਦੀਆਂ ਹਨ। ਇਸ ਹਾਲਤ ‘ਚ ਮੌਤ ਵਰਗੇ ਲੱਛਣ ਹੀ ਦਿਖਾਈ ਦਿੰਦੇ ਹਨ। ਸੰਸਥਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਜਿਹੇ ਲੱਛਣਾਂ ਨੂੰ ਦੇਖਦਿਆਂ ਹੀ ਆਸ਼ੂਤੋਸ਼  ਦੇ ਮਰੇ   ਹੋਣ ਸੰਬੰਧੀ ਅਫਵਾਹ ਫੈਲਾਈ ਗਈ ਹੈ। ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੈ।

About admin

Leave a Reply

Your email address will not be published. Required fields are marked *

*

Scroll To Top