Home / News / ਅਮਰੀਕਾ ‘ਚ ਜਲੰਧਰ ਅਤੇ ਟਾਂਡਾ ਦੇ 2 ਨੌਜਵਾਨਾਂ ਦੀ ਹੱਤਿਆ

ਅਮਰੀਕਾ ‘ਚ ਜਲੰਧਰ ਅਤੇ ਟਾਂਡਾ ਦੇ 2 ਨੌਜਵਾਨਾਂ ਦੀ ਹੱਤਿਆ

 ਸਟੋਰ ਖੋਲ੍ਹਣ ਵੇਲੇ ਵਾਪਰੀ ਘਟਨਾ
ਮਿਆਣੀ/ਟਾਂਡਾ ਉੜਮੁੜ/ਜਲੰਧਰ, 6 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ, ਦੀਪਕ ਬਹਿਲ, ਐਮ. ਐਸ. ਲੋਹੀਆ)-ਅਮਰੀਕਾ ਦੇ ਮਿਸੀਗਨ ਸ਼ਹਿਰ ਵਿਖੇ ਜਲੰਧਰ ਅਤੇ ਟਾਂਡਾ ਉੜਮੁੜ ਨੇੜਲੇ ਮਿਆਣੀ ਇਲਾਕੇ ਨਾਲ ਸੰੰਬੰਧਿਤ ਦੋ ਨੌਜਵਾਨਾਂ ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ ਇੱਕ ਨੌਜਵਾਨ ਮਿਆਣੀ ਅਮਰੀਕਾ 'ਚ ਜਲੰਧਰ ਅਤੇ ਟਾਂਡਾ ਦੇ 2 ਨੌਜਵਾਨਾਂ ਦੀ ਹੱਤਿਆਇਲਾਕੇ ਦੇ ਪਿੰਡ ਮੂਨਣ ਦਾ 20 ਵਰਿ੍ਹਆ ਦਾ ਨੌਜਵਾਨ ਪਵਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਦੂਸਰਾ ਉਸ ਦੇ ਸਟੋਰ ਦਾ ਮਾਲਕ ਜਗਤਾਰ ਸਿੰਘ ਨਿਵਾਸੀ ਜਲੰਧਰ ਹੈ | ਵਾਰਦਾਤ 5 ਸਤੰਬਰ ਦਿਨ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 8 ਵਜੇ ਇੰਡਆਨਾ ਸਿਟੀ ਦੇ 400 ਮਿਡਲਬਰੀ ਸਟਰੀਟ ਇਲਾਕੇ ‘ਚ ਉਦੋਂ ਵਾਪਰੀ ਜਦੋਂ ਪਵਨਪ੍ਰੀਤ ਸਿੰਘ ਅਤੇ ਸਟੋਰ ਮਾਲਕ ਜਗਤਾਰ ਸਿੰਘ ਜਦ ਸਟੋਰ ਖੋਲ੍ਹਣ ਲੱਗੇ ਤਾਂ ਹਥਿਆਰਬੰਦ ਲੁਟੇਰਿਆਂ ਨੇ ਸਟੋਰ ‘ਤੇ ਧਾਵਾ ਬੋਲਦਿਆਂ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਪਵਨਪ੍ਰੀਤ ਸਿੰਘ ਦਾ ਮਾਪਿਆਂ ਨੂੰ ਇਸ ਦਰਦਨਾਕ ਘਟਨਾ ਦੀ ਸੂਚਨਾ ਅਮਰੀਕਾ ਨਾਲ ਰਹਿੰਦੇ ਨੌਜਵਾਨ ਸੁੱਖਾ ਨਿਵਾਸੀ ਤਲਵੰਡੀ ਡੱਡੀਆਂ ਨੇ ਦਿੱਤੀ | ਮਿ੍ਤਕ ਨੌਜਵਾਨ 10 ਵੀਂ ਜਮਾਤ ਦੀ ਪੜਾਈ ਕਰ ਕੇ 2009 ਵਿਚ ਅਮਰੀਕਾ ਗਿਆ ਸੀ | ਉਸ ਦਾ ਪਿਤਾ ਬਲਵਿੰਦਰ ਸਿੰਘ ਇਟਲੀ ਰਹਿੰਦਾ ਹੈ | ਉਸ ਦੇ ਘਰ ਦਾਦਾ ਗੁਰਮੁਖ ਸਿੰਘ, ਮਾਤਾ ਮਨਜੀਤ ਕੌਰ ਅਤੇ ਦੋ ਭੈਣਾਂ ਰਮਨਦੀਪ ਕੌਰ, ਅਮਨਦੀਪ ਕੌਰ ਹਨ | ਪਵਨਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਇਲਾਕੇ ਵਿਚ ਮਾਤਮ ਛਾ ਗਿਆ ਹੈ |
ਜਲੰਧਰ ਨਿਵਾਸੀ ਜਗਤਾਰ ਸਿੰਘ ਦੇ ਘਰ ਮਾਤਮ
ਜਲੰਧਰ ਦੇ ਪ੍ਰੀਤ ਨਗਰ ਇਲਾਕੇ ‘ਚ ਰਹਿਣ ਵਾਲੇ ਜਗਤਾਰ ਸਿੰਘ (57) ਪੁੱਤਰ ਪ੍ਰੀਤਮ ਸਿੰਘ ਅਤੇ ਉਸ ਦੇ ਕਰਿੰਦੇ ਪਵਨ ਸਿੰਘ (20) ਵਾਸੀ ਮਿਆਣੀ, ਟਾਂਡਾ ਦੀ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਅੱਜ ਸਵੇਰੇ ਜਲੰਧਰ ‘ਚ ਰਹਿੰਦੀ ਉਸ ਦੀ ਪਤਨੀ ਜਸਵਿੰਦਰ ਕੌਰ ਨੂੰ ਵੱਡੇ ਪੁੱਤਰ ਪਲਵਿੰਦਰ ਸਿੰਘ ਨੇ ਫੋਨ ‘ਤੇ ਇਸ ਦੀ ਸੂਚਨਾ ਦਿੱਤੀ | ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿੱਛਲੇ 14 ਸਾਲ ਤੋਂ ਸ਼ਿਕਾਗੋ ਦੇ ਇੰਡਿਆਨਾ ਖੇਤਰ ‘ਚ ਵਸਿਆ ਹੋਇਆ ਸੀ | ਉਸ ਦੇ ਨਾਲ ਉਸਦਾ ਵੱਡਾ ਲੜਕਾ ਅਤੇ ਧੀ ਅਮਰਜੀਤ ਕੌਰ (19) ਵੀ ਇੰਡਿਆਨਾ ‘ਚ ਹੀ ਰਹਿਦੇ ਸਨ | ਉਸ ਦੇ ਉੱਥੇ 2 ਪੈਟਰੋਲਪੰਪ ਅਤੇ ਉਨ੍ਹਾਂ ਦੇ ਨਾਲ ਗਰੋਸਰੀ ਸਟੋਰ ਹਨ | ਇਕ ਪੈਟਰੋਲ ਪੰਪ ‘ਤੇ ਉਹ ਆਪ ਅਤੇ ਉਸ ਦਾ ਕਰਿੰਦਾ ਪਵਨ ਸਿੰਘ ਹੁੰਦਾ ਸੀ | ਦੂਸਰਾ ਉਸਦਾ ਵੱਡਾ ਲੜਕਾ ਚਲਾ ਰਿਹਾ ਹੈ | ਅੱਜ ਅਮੀਰਕਾ ਦੇ ਸਮੇਂ ਅਨੁਸਾਰ ਸਵੇਰੇ 9.30 ਵਜੇ ਉਸ ਦੇ ਗਰੋਸਰੀ ਸਟੋਰ ‘ਤੇ ਦੋ ਵਿਅਕਤੀ ਆਏ ਉਨ੍ਹਾਂ ਨੇ ਨਗਦੀ ਲੁੱਟੀ ਅਤੇ ਦੋਵਾਂ ਨੂੰ ਗੋਲੀ ਮਾਰ ਦਿੱਤੀ | ਉਸ ਦਾ ਛੋਟਾ ਲੜਕਾ ਦਲਵਿੰਦਰ ਸਿੰਘ (24) ਅਤੇ ਪਤਨੀ ਜਸਵਿੰਦਰ ਕੌਰ ਜਲੰਧਰ ‘ਚ ਰਹਿੰਦੇ ਹਨ | ਉਨ੍ਹਾਂ ਦੇ ਇਕ ਜਾਣਕਾਰ ਰਵਿੰਦਰ ਕੁਮਾਰ ਜੋ ਕਿ ਕੁੱਝ ਸਮਾਂ ਪਹਿਲਾਂ ਸ਼ਿਆਟਲ ਅਮਰੀਕਾ ‘ਚ ਰਹਿੰਦਾ ਸੀ | ਉਸ ਦੇ ਜਗਤਾਰ ਸਿੰਘ ਨਾਲ ਪਰਿਵਾਰਕ ਸਬੰਧ ਹਨ | ਉਸਨੇ ਦੱਸਿਆ ਕਿ ਜਗਤਾਰ ਸਿੰਘ ਦੇ ਗਰੋਸਰੀ ਸਟੋਰ ‘ਤੇ ਪਹਿਲਾਂ ਵੀ 2 ਵਾਰ ਹਮਲੇ ਹੋ ਚੁੱਕੇ ਹਨ | ਇਸ ਦਾ ਕਾਰਨ ਉਸਨੇ ਦੱਸਿਆ ਕਿ ਅਮਰੀਕਾ ਦੇ ਵਾਸੀਆਂ ਨੂੰ ਸਰਕਾਰ ਨੇ ਫੂਡ ਸਟੈਂਪ ਕਾਰਡ ਬਣਾ ਕੇ ਦਿੱਤੇ ਹੋਏ ਹਨ | ਇਨ੍ਹਾਂ ਕਾਰਡਾਂ ਦੇ ਜ਼ਰੀਏ ਉਹ ਮਹੀਨੇ ਭਰ ਦੀਆਂ ਖਾਣ ਵਾਲੀਆਂ ਵਸਤਾਂ ਕਿਸੇ ਵੀ ਗਰੋਸਰੀ ਸਟੋਰ ਤੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ | ਕੁਝ ਕੁ ਵਿਹਲੇ ਤਰ੍ਹਾਂ ਦੇ ਲੋਕ ਇਸੇ ਕਾਰਡ ਦੇ ਜ਼ਰੀਏ ਸ਼ਰਾਬ ਜਾਂ ਨਸ਼ੇ ਤੰਬਾਕੂ ਵਰਗੀਆਂ ਵਸਤਾਂ ਖਰੀਦਣੀਆਂ ਚਾਹੁੰਦੇ ਹਨ, ਜਿਸ ਦੀ ਕਿ ਸਰਕਾਰ ਵਲੋਂ ਮਨਾਹੀ ਹੈ | ਇਸ ਮੰਗ ਦੀ ਪੂਰਤੀ ਨਾ ਹੋਣ ਵਾਲੇ ਉਹ ਲੋਕ ਗਰੋਸਰੀ ਮਾਲਕਾਂ ‘ਤੇ ਹਮਲਾ ਕਰ ਦਿੰਦੇ ਹਨ | ਉਸ ਦਾ ਅੰਦਾਜ਼ਾ ਸੀ ਕਿ ਅਜਿਹਾ ਹੀ ਕੁਝ ਜਗਤਾਰ ਸਿੰਘ ਦੇ ਨਾਲ ਹੋਇਆ ਹੋ ਸਕਦਾ ਹੈ |
ਇਕ ਹਮਲਾਵਰ ਗ੍ਰਿਫ਼ਤਾਰ
ਵਾਸ਼ਿੰਗਟਨ, (ਪੀ ਟੀ ਆਈ)-ਦੋਵੇਂ ਭਾਰਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ‘ਚ ਇੰਡੀਆਨਾ ਪੁਲਿਸ ਨੇ ਇਕ 28 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਕੇਵਿਨ ਮੂਰ ਵਜੋਂ ਕੀਤੀ ਗਈ ਹੈ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਏਲਹਾਰਟ ਸ਼ਹਿਰ ਦੇ ਮੂਰ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਦੋਵਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦੂਜੇ ਹਮਲਾਵਰ ਦੀ ਭਾਲ ਕਰ ਰਹੀ ਹੈ।

 

Ajit Jalandhar

About admin

Leave a Reply

Your email address will not be published. Required fields are marked *

*

Scroll To Top